ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਨਤਮਸਤਕ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ... ਵਿਨੋਦ ਸ਼ਰਮਾ ਦੀ ਰਿਪੋਰਟ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਨਤਮਸਤਕ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ 

 ਫਗਵਾੜਾ 

 ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਹੀਦਾਂ ਸਿੰਘਾ ਪਿੰਡ ਮਹੇੜੂ ਵਿਖੇ ਬੜੀ ਸਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨਾ ਵਿਚ ਪੰਥ ਦੇ ਮਹਾਨ ਕੀਰਤਨੀ, ਰਾਗੀ, ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ । ਇਸ ਮੌਕੇ ਕਰਵਾਏ ਸਮਾਗਮ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਪੁੱਜਕੇ ਨਤਮਸਤਕ ਹੋਏ । ਪ੍ਰਬੰਧਕ ਕਮੇਟੀ ਵੱਲੋਂ ਰਾਗੀ ਢਾਡੀ ਕੀਰਤਨੀ ਜਥਿਆਂ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਗੁਰੂਘਰ ਦੀ ਬਖ਼ਸ਼ਿਸ਼ ਸਿਰਪਾੳ ਦੇ ਕੇ ਨਿਵਾਜਿਆ ਗਿਆ । ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਸਾਨੂੰ ਹਮੇਸ਼ਾ ਸਾਡੇ ਗੁਰੂਆਂ ਪੀਰਾਂ ਵੱਲੋਂ ਸਿਖਾਏ ਰਾਸਤੇ ਤੇ ਚੱਲਣਾ ਚਾਹੀਦਾ ਹੈ । ਹਮੇਸ਼ਾ ਗ਼ਰੀਬਾਂ, ਮਜ਼ਲੂਮਾਂ ਦੀ ਹਿਫ਼ਾਜ਼ਤ ਕਰਨੀ ਚਾਹੀਦੀ ਹੈ । ਸਾਨੂੰ ਸਭ ਨੂੰ ਮਿਲ ਕੇ ਮੁੱਢਲੀ ਧਾਰਾ ਤੋਂ ਛੁਟ ਚੱੁਕੇ ਲੋੜਵੰਦਾਂ ਦੇ ਨਾਲ ਖੜ੍ਹੇ ਹੋ ਕੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਉਤਸਾਹਿਤ ਕਰਕੇ ਬਰਾਬਰਤਾ ਵਿਚ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ।ਤਾਹੀ ਸਾਡਾ ਜੀਣਾ ਵੀ ਸਾਰਥਕ ਹੋਵੇਗਾ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਰੇਸ਼ ਭਾਰਦਵਾਜ, ਸੁਖਵਿੰਦਰ ਸਿੰਘ ਕਾਲਾ ਸਰਪੰਚ ਮਹੇੜੂ, ਗੁਰਜੀਤ ਵਾਲੀਆ, ਜਗਜੀਤ ਬਿੱਟੂ, ਤੀਰਥ ਸੰਧੂ ਮਹੇੜੂ, ਨਿੰਦਰ ਪਾਲ ਪੰਚ, ਸਤਵਿੰਦਰ ਸਨੀ, ਸਰਬਜੀਤ ਸਿੰਘ, ਰਘੁਵੀਰ ਸਿੰਘ, ਗੁਰਪ੍ਰੀਤ ਸੰਧੂ, ਸੁਖਵਿੰਦਰ, ਸੁਖਵਿੰਦਰ ਬੈਂਸ, ਜਗਦੀਪ ਪਨੇਸਰ, ਇੰਦਰਜੀਤ ਢੇਸੀ, ਅਮਰਪਾਲ ਪਨੇਸਰ ਆਦਿ ਹਾਜਰ ਸਨ।

Jun 14 2021 9:20PM
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਨਤਮਸਤਕ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ... ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post