ਸਮਾਜ ਸੇਵਕ ਹਰਨੇਕ ਸਿੰਘ ਵਲੋਂ ਵਧੀਆ ਉਪਰਾਲਾ.......ਸਮਾਜ ਸੇਵਕ ਹਰਨੇਕ ਸਿੰਘ ਨੇਕਾ ਨੇ ਆਧੁਨਿਕ ਤਕਨੀਕ ਦੀ ਮਸ਼ੀਨ ਨਾਲ ਸਪਰੇਅ ਕਰਵਾਕੇ ਪਿੰਡ ਹਰਦਾਸਪੁਰ ਵਿੱਚੋਂ ਕੀਤਾ ਮੱਛਰਾਂ ਤੇ ਮੱਖੀਆਂ ਦਾ ਸਫਾਇਆ

Punjab E News

ਸਮਾਜ ਸੇਵਕ ਹਰਨੇਕ ਸਿੰਘ ਨੇਕਾ ਨੇ ਆਧੁਨਿਕ ਤਕਨੀਕ ਦੀ ਮਸ਼ੀਨ ਨਾਲ ਸਪਰੇਅ ਕਰਵਾਕੇ ਪਿੰਡ ਹਰਦਾਸਪੁਰ ਵਿੱਚੋਂ ਕੀਤਾ ਮੱਛਰਾਂ ਤੇ ਮੱਖੀਆਂ ਦਾ ਸਫਾਇਆ 

ਫਗਵਾੜਾ:16 ਜੂਨ (ਹਰੀਸ਼ ਭੰਡਾਰੀ), ਵਿਕਾਸ ਪੁਰਸ਼ ਦੇ ਨਾਂਅ ਨਾਲ ਜਾਣੇ ਜਾਂਦੇ ਪਿੰਡ ਹਰਦਾਸਪੁਰ ਦੇ ਉੱਘੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਆਪਣੇ ਪਿੰਡ ਹਰਦਾਸਪੁਰ ਦੇ ਵਿਕਾਸ ਪ੍ਰਤੀ ਹਮੇਸ਼ਾਂ ਹੀ ਚਿੰਤਤ ਅਤੇ ਤੱਤਪਰ ਨਜਰ ਆਏ ਹਨ!ਤਾਜਾ ਮਿਸਾਲ ਉਨਾਂ ਨੇ ਪਿੰਡ ਵਿਖੇ ਇਕ  ਆਧੁਨਿਕ ਮਸ਼ੀਨ ਨਾਲ ਵਿਸ਼ੇਸ਼ ਤੌਰ ਤੇ ਸਪਰੇਅ ਕਰਵਾ ਕੇ ਭਿਆਨਕ  ਬਿਮਾਰੀਆਂ ਫੈਲਾਅ ਰਹੇ ਮੱਛਰਾਂ ਤੇ ਮੱਖੀਆਂ ਦਾ ਖਾਤਮਾ ਕਰ ਕੇ ਕੀਤੀ ਹੈ!ਗੱਲਬਾਤ ਕਰਦਿਆਂ ਹਰਨੇਕ ਸਿੰਘ ਨੇਕਾ ਨੇ ਕਿਹਾ ਕਿ ਪਿੰਡ ਵਿਖੇ ਮੱਛਰਾਂ ਤੇ ਮੱਖੀਆਂ ਦੀ ਭਰਮਾਰ ਹੋਣ ਕਰਕੇ ਨਾ-ਮੁਰਾਦ ਬਿਮਾਰੀਆਂ ਫੈਲਣ ਦਾ ਕਾਫੀ ਖਤਰਾ ਬਣਿਆ ਹੋਇਆ ਸੀ!ਉਨ੍ਹਾਂ ਕਿਹਾ ਕਿ ਪਿੰਡ ਦਾ ਕੋਈ ਭਾਈ -ਭੈਣ ਤੇ ਬੱਚੇ,ਬਜੁਰਗ ਮੱਛਰਾਂ ਤੇ ਮੱਖੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਲਪੇਟ ਵਿੱਚ ਨਾ ਆ ਜਾਣ ਇਸ ਲਈ ਸਾਰਿਆਂ ਦੀ ਸਿਹਤਯਾਬੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਉੱਦਮ ਕੀਤਾ ਗਿਆ ਹੈ!ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਭਲਾਈ ਤੇ ਤੰਦਰੁਸਤੀ ਲਈ ਅਜਿਹੇ ਉਪਰਾਲੇ ਅਗਾਂਹ ਵੀ ਨਿਰੰਤਰ ਹੀ ਜਾਰੀ ਰਹਿਣਗੇ!ਪਿੰਡ ਵਿਖੇ ਸਪਰੇਅ ਕਰਨ ਦੇ ਸ਼ਲਾਘਾਯੋਗ ਉਪਰਾਲੇ ਮੌਕੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮੀਨਾ ਕੁਮਾਰੀ ਜਿਲਾ ਪਰੀਸ਼ਦ ਮੈਂਬਰ , ਪੰਚਾਇਤ ਮੈਂਬਰ  ਰਾਣੋ, ਗਿਆਨ ਚੰਦ ਤੇ ਹੋਰ ਆਗੂ ਵੀ ਪਿੰਡ ਹਰਦਾਸਪੁਰ ਵਿਖੇ ਉਚੇਚੇ ਤੌਰ ਤੇ ਪੁੱਜੇ  ਤੇ ਸਮਾਜ ਸੇਵੀ ਹਰਨੇਕ ਸਿੰਘ ਨੇਕਾ ਵੱਲੋਂ ਕੀਤੇ ਜਾ ਰਹੇ ਅਜਿਹੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ!ਇੱਥੇ ਜ਼ਿਕਰਯੋਗ ਹੈ ਕਿ ਹਰਨੇਕ ਸਿੰਘ ਨੇਕਾ ਨੇ ਪਿੰਡ ਦੇ ਵਿਕਾਸ ਲਈ ਪਹਿਲਾਂ ਵੀ ਨਿਜੀ ਤੌਰ ਤੇ ਖਰਚਾ ਕਰਕੇ ਪਿੰਡ ਹਰਦਾਸਪੁਰ ਦੀ ਨੁਹਾਰ ਬਦਲੀ ਹੈ,ਇਸ ਲਈ ਹੀ ਸ਼ਾਇਦ ਉਹ ਪਿੰਡ ਵਿਖੇ ਵਿਕਾਸ ਪੁਰਸ਼ ਦੇ ਨਾਂਅ ਨਾਲ ਜਾਣੇ ਜਾਂਦੇ ਹਨ!ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਅਜਿਹਾ ਸਮਾਜ ਭਲਾਈ ਦਾ ਹਰ ਇੱਕ ਕਾਰਜ ਜਾਤ -ਪਾਤ ਤੋਂ ਉੱਪਰ ਉੱਠ ਕੇ ਕਰਦਾਂ ਹਾਂ ਤੇ ਹਮੇਸ਼ਾਂ ਕਰਦਾ ਰਹਾਂਗਾ!

Jun 16 2021 7:37AM
ਸਮਾਜ ਸੇਵਕ ਹਰਨੇਕ ਸਿੰਘ ਵਲੋਂ ਵਧੀਆ ਉਪਰਾਲਾ.......ਸਮਾਜ ਸੇਵਕ ਹਰਨੇਕ ਸਿੰਘ ਨੇਕਾ ਨੇ ਆਧੁਨਿਕ ਤਕਨੀਕ ਦੀ ਮਸ਼ੀਨ ਨਾਲ ਸਪਰੇਅ ਕਰਵਾਕੇ ਪਿੰਡ ਹਰਦਾਸਪੁਰ ਵਿੱਚੋਂ ਕੀਤਾ ਮੱਛਰਾਂ ਤੇ ਮੱਖੀਆਂ ਦਾ ਸਫਾਇਆ
Source: Phagwara Express News
website company in Phagwara
website company in Phagwara

Leave a comment

Latest post